Baba Ajit Singh Ji ਦੀ ਸ਼ਹੀਦੀ ਬਾਰੇ ਪੜ੍ਹੋ

Baba Ajit Singh Ji

ਧੰਨ-ਧੰਨ ਬਾਬਾ ਅਜੀਤ ਸਿੰਘ ਜੀ (Baba Ajit Singh Ji) ਦੀ ਸ਼ਹੀਦੀ ਬਾਰੇ ਪੜ੍ਹੋ ਅਤੇ ਆਪਣੇ ਬੱਚਿਆਂ ਨੂੰ ਵੀ ਦਸੋ

Baba Ajit Singh Ji:- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੰਗਤ ਜੀ ਚੈਨਲ subscribe ਕਰੋ ਜੀ ਜਿਸ ਚ ਧੰਨ ਧੰਨ ਦਸਮੇਸ਼ ਪਿਤਾ ਜੀ ਦਾ ਪੂਰਾ ਇਤਿਹਾਸ ਪੇਸ਼ ਕੀਤਾ ਜਾ ਰਿਹਾ ਹੈ।। ਆਉ ਜਾਣਦੇ ਹਾਂ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੇ ਇਤਿਹਾਸ ਬਾਰੇ ਇੱਕ ਅਜਿਹਾ ਹੀ ਸੂਰਬੀਰ ਯੋਧਾ ਮਹਾਂ-ਬਲੀ ਜਿਸ ਦਾ ਨਾਮ ਅਸੀਂ ਬੜੇ ਸਤਿਕਾਰ ਨਾਲ ਲੈਂਦੇ ਹਾਂ ਉਹ ਹੈ ਸਾਹਿਬਜ਼ਾਦਾ ਅਜੀਤ ਸਿੰਘ ਜੀ।ਬਾਬਾ ਅਜੀਤ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਲਖਤ ਏ ਜ਼ਿਗਰ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਅਤੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੜਪੋਤੇ ਸਨ। ਆਪ ਜੀ ਦਾ ਜਨਮ 1686 ਈ ਨੂੰ ਅੱਜ ਦੇ ਦਿਨ ਸ੍ਰੀ ਪਾਉਂਟਾ ਸਾਹਿਬ ਵਿਖੇ ਹੋਇਆ। ਆਪ ਜੀ ਬੜੇ ਹੀ ਚੁੱਸਤ, ਸਮਝਦਾਰ ਅਤੇ ਬਹੁਤ ਹੀ ਬਹਾਦਰ ਨੌਜਵਾਨ ਸਨ। ਛੋਟੇ ਹੁੰਦਿਆ ਹੀ ਉਹ ਗੁਰਬਾਣੀ ਦੇ ਪ੍ਰਤੀ ਸ਼ਰਧਾ ਰੱਖਦੇ ਸਨ।ਸਾਹਿਬ-ਜ਼ਾਦਾ ਅਜੀਤ ਸਿੰਘ ਜੀ ਬਚਪਨ ਤੋਂ ਹੀ ਘੋੜਸਵਾਰੀ, ਕੁਸ਼ਤੀ, ਤਲਵਾਰ-ਬਾਜੀ ਅਤੇ ਬੰਦੂਕ, ਤੀਰ ਆਦਿ ਚਲਾਉਣ ਦੇ ਸ਼ੌਕੀਨ ਸਨ ਅਤੇ ਆਪ ਜੀ ਨੇ

Baba Budha JI ਬਾਬਾ ਬੁੱਢਾ ਜੀ ਦਾ ਜੀ ਸਿੱਖ ਇਤਿਹਾਸ

ਬੜੀ ਛੋਟੀ ਉਮਰੇ ਹੀ ਇੱਕ ਚੰਗੇ ਯੋਧੇ ਦੀ ਤਰ੍ਹਾਂ ਇਸ ਵਿੱਚ ਮੁਹਾਰਤ ਹਾਸਲ ਕਰ ਲਈ ਸੀ।ਇੱਕ ਵਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਆ ਰਹੇ 100 ਸ਼ਰਧਾਲੂਆਂ ਦੇ ਜਥੇ ਨੂੰ ਨੂਰ ਪਿੰਡ ਨੇੜੇ ਰੰਘੜਾ ਨੇ ਲੁੱਟ ਲਿਆ ਸੀ ਉਸ ਸਮੇਂ ਆਪ ਜੀ ਦੀ ਉਮਰ ਕਰੀਬ 12 ਸਾਲ ਸੀ। ਆਪ ਜੀ ਨੇ ਬੜੀ ਬਹਾ-ਦਰੀ ਨਾਲ ਉਨ੍ਹਾਂ ਨੂੰ ਸਬਕ ਸਿਖਾਇਆ।ਜਦੋਂ ਵੀ ਦੁਸ਼ਮਣਾ ਨੇ ਖਾਲਸੇ ‘ਤੇ ਚੜ੍ਹਾਈ ਕੀਤੀ ਤਾਂ ਆਪ ਜੀ ਨੇ ਉਨ੍ਹਾਂ ਮੁਹਿੰਮਾਂ “ਚ ਬੜੀ ਬਹਾਦਰੀ ਅਤੇ ਸਾਹਸ ਨਾਲ ਹਿੱਸਾ ਲਿਆ। ਤਾਰਾਗੜ੍ਹ ਕਿਲ੍ਹਾ ਹੋਵੇ ਜਾਂ ਫਿਰ ਨਿਰਮੋਹਗੜ੍ਹ ਇਨ੍ਹਾਂ ਵੱਲੋਂ ਦੁਸ਼ਮਣਾਂ ਨੇ ਜਦੋਂ ਮੈਲੀ ਅੱਖ ਨਾਲ ਦੇਖਿਆ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੀ ਕਿਰਪਾਨ ਦੇ ਐਸੇ ਜੌਹਰ ਦਿਖਾਏ ਕੇ ਵੈਰੀ ਥਰ ਥਰ ਕੰਬ ਉੱਠਿਆ। (Baba Ajit Singh Ji)

ਦੱਸ ਦਈਏ ਕਿ ਉਸ ਸਮੇਂ ਹਾਲਾਤ ਇਹ ਸਨ ਕਿ ਮੁਗਲਾਂ ਵੱਲੋਂ ਹਿੰਦੂਆਂ ‘ਤੇ ਬੜੇ ਅੱਤਿਆਚਾਰ ਕੀਤੇ ਜਾ ਰਹੇ ਸਨ।ਬਸੀਆਂ ਦਾ ਮਾਲਿਕ ਹਾਕਮ ਜਾਬਰ ਖਾਨ ਜ਼ਬਰਦਸਤੀ ਹਿੰਦੂਆਂ ਲੜਕੀਆਂ (ਕੁੜੀਆਂ), ਔਰਤਾਂ (ਜਨਾਨੀਆਂ) ਨੂੰ ਚੁੱਕ ਕੇ ਲੈ ਜਾਂਦਾ ਅਤੇ ਬੇਇੱਜਤੀ ਕਰਦਾ ਸੀ। ਇੱਕ ਪ੍ਰਸੰਗ ਵਿੱਚ ਹੁਸ਼ਿਆਰ-ਪੁਰ ਜਿਲ੍ਹੇ ਦੇ ਜੇਜੇ ਸ਼ਹਿਰ ਦੇ ਗਰੀਬ ਬ੍ਰਾਹਮਣ ਦੀ ਧਰਮਪਤਨੀ ਦੀ ਤੋਲੀ ਹਾਕਮ ਜਾਬਰ ਖਾਨ ਹਥਿਆ ਕੇ ਆਪਣੇ ਮਹਲ ਲੈ ਆਇਆ। ਦੁਖੀ ਬ੍ਰਾਹਮਣ ਨੇ ਸਰਕਾਰੇ ਦਰਬਾਰੇ ਜਾ ਕੇ ਬਹੁਤ ਮਿਹਤਾਂ ਤਰਲੇ ਕੀਤੇ ਪਰ ਉਸ ਦੀ ਕੋਈ ਸੁਣਵਾਈ ਨਾ ਹੋਈ। ਅੰਤ ਥੱਕ ਹਾਰ ਕੇ ਦੇਵੀ ਦਾਸ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਪਹੁੰਚਿਆ । ਗੁਰੂ ਜੀ ਨੇ ਤੁਰੰਤ ਸਾਹਿਬ-ਜ਼ਾਦਾ ਅਜੀਤ ਸਿੰਘ ਨੂੰ ਆਦੇਸ਼ ਕੀਤਾ ਕਿ ਉਹ ਜ਼ਾਬਰ ਖਾਨ ਪਾਸੋਂ ਬ੍ਰਹਮਣ ਦੀ ਪਤਨੀ ਨੂੰ ਛੁਡਵਾ ਕੇ ਲੈ ਕੇ ਆਉਣ। ਸਾਹਿਬਜਾਦੇ ਨੇ ਕੁਝ ਸਿੰਘ ਲੈ ਕੇ ਜਾਬਰ ਖਾਨ ‘ਤੇ ਹਮਲਾ ਕਰ ਦਿੱਤਾ। ਜੰਗ ਏ ਮੈਦਾਨ ਅੰਦਰ ਉਸ ਨੂੰ ਬੁਰੀ ਤਰ੍ਹਾਂ ਹਰਾਇਆ। ਫਿਰ ਜਦੋਂ ਮੁਗਲਾਂ ਦੇ ਲੰਬੇ ਘੇਰੇ ਤੋਂ ਬਾਅਦ ਗੁਰੂ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਆਪ ਜੀ ਵੀ ਨਾਲ ਸਨ।ਗੁਰੂ ਜੀ ਨੇ ਪੂਰੇ ਕਾਫਲੇ ਦੀ ਸਫਬੰਦੀ ਕੀਤੀ ਤਾਂ ਸਭ ਤੋਂ ਪਿੱਛਲੀ ਵਾਹੀ ਤੋਂ ਸਾਹਿਬਜਾਦਾ ਅਜੀਤ ਸਿੰਘ ਜੀ ਦੁਸ਼ਮਣਾਂ ਨੂੰ ਰੋਕ ਰਹੇ ਸਨ ਤਾਂ ਗੁਰੂ ਜੀ ਆਪ ਖੁਦ ਕਾਫਲੇ ਦੀ ਅਗਵਾਈ ਕਰ ਰਹੇ ਸਨ। ਸਰਸਾ ਦੇ ਕੰਢ ਤੱਕ ਗਹਿ ਗੱਚ ਲੜਾਈ ਹੁੰਦੀ ਰਹੀ।

Sahibzade born again ਸਾਹਿਬਜ਼ਾਦੇ ਦੁਬਾਰਾ ਲੈਣਗੇ ਜਨਮ

ਬਾਬਾ ਜੀ ਨੇ ਆਪਣੀ ਕਿਰਪਾਨ ਨੇ ਵੱਡੀ ਗਿਣਤੀ ‘ਚ ਵੈਰੀਆਂ ਦੇ ਆਹੂ ਲਾਹੇ।ਫਿਰ ਜਦੋਂ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਸਮੇਤ ਆਮ ਚਮਕੌਰ ਦੀ ਗੜ੍ਹੀ ਪਹੁੰਚੇ।ਇਹ 7 ਪੋਹ ਦੀ ਸ਼ਾਮ ਦਾ ਸਮਾਂ ਹੁੰਦਾ ਹੈ ਅਤੇ 8 ਪੋਹ ਨੂੰ ਸਵੇਰ ਤੱਕ ਚਮਕੌਰ ਦੀ ਗੜ੍ਹੀ ਨੂੰ ਮੁਗਲ ਫੌਜਾਂ ਘੇਰਾ ਪਾ ਲੈਂਦੀਆਂ ਹਨ। ਇੱਕ ਪਾਸੇ ਸਿੰਘਾਂ ਦੀ ਗਿਣਤੀ ਸਿਰਫ 40 ਦੇ ਕਰੀਬ ਦੱਸੀ ਗਈ ਹੈ ਅਤੇ ਦੂਜੇ ਪਾਸੇ ਮੁਗਲਾਂ ਦੀ ਗਿਣਤੀ 10 ਲੱਖ ਦੱਸੀ ਗਈ ਹੈ। ਸਿੰਘ ਬੜੀ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੁੰਦੇ ਹਨ। ਇਸ ਸਮੇਂ ਸਾਹਿਬ-ਜ਼ਾਦਾ ਖੁਦ ਆ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਜੰਗ ਏ ਮੈਦਾਨ ਅੰਦਰ ਜਾਣ ਦੀ ਇਜਾਜ਼ਤ ਮੰਗਦੇ ਹਨ। ਗੁਰੂ ਸਾਹਿਬ ਖੁਸ਼ ਹੋ ਕੇ ਆਪਣੇ ਹੱਥੀਂ ਤਿਆਰ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਮੈਦਾਨੇ ਜੰਗ ਅੰਦਰ ਭੇਜਦੇ ਹਨ। ਸਾਹਿਬਜਾਦਾ ਅਜੀਤ ਸਿੰਘ ਦੇ ਮਨ ਵਿੱਚ ਕੁੱਝ ਕਰ ਗੁਜਰਣ ਦੇ ਵਲਵਲੇ ਸਨ, ਯੁੱਧਕਲਾ ਵਿੱਚ ਨਿਪੁੰਨਤਾ ਸੀ। ਬਸ ਫਿਰ ਕੀ ਸੀ ਉਹ ਆਪਣੇ ਚਾਰ ਹੋਰ ਸਿੱਖਾਂ ਨੂੰ ਲੈ ਕੇ ਗੜੀ ਵਲੋਂ ਬਾਹਰ ਆਏ ਅਤੇ ਮੁਗਲਾਂ ਦੀ ਫੌਜ ਉੱਤੇ ਅਜਿਹੇ ਟੁੱਟ ਪਏ ਜਿਵੇਂ ਸ਼ੇਰ ਮਿਰਗ-ਸ਼ਾਵਕਾਂ ਉੱਤੇ ਟੁੱਟਦਾਂ ਹੈ।ਅਜੀਤ ਸਿੰਘ ਜੀ ਜਿਸ ਵੀ ਮੁਗਲ ‘ਤੇ ਵਾਰ ਕਰਦੇ ਹਨ ਉਹ ਪਾਣੀ ਨਹੀਂ ਮੰਗਦਾ ਧਰਤੀ ‘ਤੇ ਡਿੱਗ ਪੈਂਦਾ ਹੈ। ਪੰਜ ਸਿੰਘਾਂ ਦੇ ਜਥੇ ਨੇ ਸੈਂਕੜਿਆਂ ਮੁਗਲਾਂ ਨੂੰ ਕਾਲ ਦਾ ਗਰਾਸ ਬਣਾ ਦਿੱਤਾ।

ਸੰਗਤ ਜੀ ਇੱਕ ਵਾਰ ਮੈਦਾਨੇ ਜੰਗ ਅੰਦਰ ਭਾਜੜ ਪੈ ਜਾਂਦੀ ਹੈ। ਜਿਸ ਵੇਲੇ ਸਾਹਿਬ-ਜ਼ਾਦਾ ਅਜੀਤ ਸਿੰਘ ਚਮਕੌਰ ਦੇ ਮੈਦਾਨ ਵਿੱਚ ਜੂਝ ਰਹੇ ਸੀ ਤਾਂ ਦੁਸ਼ਮਣ ਦੀ ਫ਼ੌਜ ਦਾ ਹਰ ਸਿਪਾਹੀ ਚਾਹੁੰਦਾ ਸੀ ਕਿ ਮੇਰਾ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਲੱਗੇ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਮੌਤ ਮੇਰੇ ਹੱਥੋਂ ਹੋਵੇ ਤਾਂ ਕਿ ਮੈਂ ਬਾਦਸ਼ਾਹ ਤੋਂ ਵੱਡਾ ਇਨਾਮ ਲੈ ਸਕਾਂ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੂੰ ਮੈਂ ਕਤਲ ਕੀਤਾ ਹਰ ਪਾਸਿਓਂ ਸਾਹਿਬ-ਜ਼ਾਦਾ ਅਜੀਤ ਸਿੰਘ ਤੇ ਮੁਗਲ ਫੌਜ਼ ਟੁੱਟ ਕੇ ਪੈ ਜਾਂਦੀ ਹੈ। ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਜ਼ਮੀਨ ਤੇ ਡਿੱਗੇ ਸੀ ਤਾਂ ਉਹਨਾਂ ਦੇ ਸਰੀਰ ਉੱਪਰ ਤਿੰਨ ਸੌ ਤੋਂ ਵੱਧ ਫੱਟਾਂ ਦੇ ਵਾਰ ਸੀ ਜਦੋਂ ਸਾਹਿਬ-ਜਾਦਾ ਅਜੀਤ ਸਿੰਘ ਜੀ ਸ਼ਹੀਦ ਹੁੰਦੇ ਹਨ ਤਾਂ ਗੁਰੂ ਪਾਤਸ਼ਾਹ ਜੀ ਚਮਕੌਰ ਦੀ ਗੜ੍ਹੀ ਦੀ ਮੰਮਟੀ ਤੇ ਖੜ੍ਹਕੇ ਗੁਰੂ ਗੋਬਿੰਦ ਸਿੰਘ ਜੀ ਜੈਕਾਰਾ ਛੱਡਦੇ ਹਨ ਗੁਰੂ ਪਾਤਸ਼ਾਹ ਜੀ ਸਾਬ ਸ਼ ਦਿੰਦੇ ਹੋਏ ਕਹਿੰਦੇ ਹਨ . “ ਕੁਰਬਾਨ ਪਿੰਦਰ ਸਾਬਾਸ ਖ਼ੂਬ ਲੜੇ ਹੋ, ਕਿਉਂ ਨਾ ਹੋ ਗੋਬਿੰਦ ਕੇ ਫ਼ਰਜ਼ੰਦ ਬੜ ਹੈ “। ਵਾਹਿਗੁਰੂ ਲਿਖਕੇ ਸ਼ੇਅਰ ਕਰੀ ਜਾਉ ਜੀ ॥(Baba Ajit Singh Ji)

(Baba Ajit Singh Ji) (Baba Ajit Singh Ji)
(Baba Ajit Singh Ji) (Baba Ajit Singh Ji)

Leave a Reply

Your email address will not be published. Required fields are marked *